letra de langhe paani (with jatinder shah) - prabh gill
ਲੰਘੇ ਪਾਣੀ ਵਾਂਗੂ ਦੂਰ ਹੋ ਗਿਓਂ ਸੱਜਣਾ ਵੇ
ਲੰਘੇ ਪਾਣੀ ਵਾਂਗੂ ਦੂਰ ਹੋ ਗਿਓਂ ਸੱਜਣਾ ਵੇ
ਸੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ
ਤੂੰ ਖਿਲੀ ਬਹਾਰ ਜਿਹਾ
ਹੋਏ ਕਰਾਰ ਜਿਹਾ
ਦੇ ਜਾ ਸੇਕਾ ਠਰੀ ਹੋਈ, ਜਿੰਦ ਨੂੰ
ਪੋਹ ਦੀ ਧੁੱਪ ਹੋ ਕੇ
ਲੰਘੇ ਪਾਣੀ ਵਾਂਗੂ ਦੂਰ ਹੋ ਗਿਓਂ ਸੱਜਣਾ ਵੇ
ਲੰਘੇ ਪਾਣੀ ਵਾਂਗੂ…
(music playing)
ਵੇ ਮੈਂ ਨਾਲ ਹਵਾਵਾਂ ਰੋਜ ਦੁਆਵਾਂ ਘੱਲਦੀ ਰਹੀ
ਬਦਲੇ ਵਿੱਚ ਸਾੜੇ, ਹਵਾ ਨਾ ਮੇਰੇ ਵੱਲ ਦੀ ਰਹੀ
ਵੇ ਮੈਂ ਨਾਲ ਹਵਾਵਾਂ ਰੋਜ ਦੁਆਵਾਂ ਘੱਲਦੀ ਰਹੀ
ਬਦਲੇ ਵਿੱਚ ਸਾੜੇ, ਹਵਾ ਨਾ ਮੇਰੇ ਵੱਲ ਦੀ ਰਹੀ
ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ
ਜਾਂ ਫਿਰ ਲੱਗਜਾ ਰੂਹ ਨੂੰ ਲਾਇਲਾਜ ਕੋਈ ਦੁੱਖ ਹੋ ਕੇ
ਲੰਘੇ ਪਾਣੀ ਵਾਂਗੂ ਦੂਰ ਹੋ ਗਿਓਂ ਸੱਜਣਾ ਵੇ
ਸੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ
(music playing)
ਮੈਨੂੰ ਖਾ ਨਾ ਜਾਵੇ ਕਿਤੇ ਵਿਛੋੜਾ ਡਰਦੀ ਆਂ
ਕੋਈ ਆਣ ਮਿਲਾਵੇ ਨਿੱਤ ਮੈਂ ਰੋ ਰੋ ਮਰਦੀ ਆਂ
ਮੈਨੂੰ ਖਾ ਨਾ ਜਾਵੇ ਕਿਤੇ ਵਿਛੋੜਾ ਡਰਦੀ ਆਂ
ਕੋਈ ਆਣ ਮਿਲਾਵੇ ਨਿੱਤ ਮੈਂ ਰੋ ਰੋ ਮਰਦੀ ਆਂ
ਘੜੀਆਂ ਿੲੰਤਜਾਰ ਦੀਆਂ ਗਿਣਦੀ ਨਾ ਕਿਤੇ ਮੁੱਕ ਜਾਵਾਂ
ਿੲਹਤੋਂ ਪਹਿਲਾਂ ਮਿਲਜਾ ਜੰਨਤ ਵਾਲਾ ਸੁੱਖ ਹੋ ਕੇ
ਤੂੰ ਖਿਲੀ ਬਹਾਰ ਜਿਹਾ
ਹੋਏ ਕਰਾਰ ਜਿਹਾ
ਦੇ ਜਾ ਸੇਕਾ ਠਰੀ ਹੋਈ, ਜਿੰਦ ਨੂੰ
ਪੋਹ ਦੀ ਧੁੱਪ ਹੋ ਕੇ
ਲੰਘੇ ਪਾਣੀ ਵਾਂਗੂ ਦੂਰ ਹੋ ਗਿਓਂ ਸੱਜਣਾ ਵੇ
ਮੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ
ਲੰਘੇ ਪਾਣੀ ਵਾਂਗੂ…
(music playing)
letras aleatórias
- letra de co by nie mówili - konrad brzos & janek badys
- letra de the deep dark - flash flood darlings
- letra de скажи мне (say to me) - siro (rus)
- letra de hide you're alive - after a night of unsettling dreams
- letra de anderswo - elepci
- letra de pray - pdot o
- letra de intro - baby spect
- letra de hood surburban kid - 1xfighter
- letra de kill these butterflies - cospe
- letra de incompris - tissan