
letra de 4real - rav (rapper)
[rav “4real” ਦੇ ਬੋਲ]
[verse 1]
ਗੱਲਾਂ ਸੋਲਾਂ ਆਨੇ ਸੱਚੀਆਂ i’m for real ਨੀ, i’m for real ਨੀ
ਮੇਰੇ ਬਾਰੇ ਬੜੀ ਥਾਂ ਤੇ ਚੱਲਦੀ ਅਪੀਲ ਨੀ
ਉਹ ਮੇਰੀ ਜ਼ਿੰਦਗੀ ਨੂੰ ਬਾਹਲਾ ਕਰਦੇ ਆ ਜੱਜ
ਜਦੋਂ ਆਪਣੀ ਤੇ ਆਈ ਸਾਲੇ ਬਣਦੇ ਵਕੀਲ ਨੀ
shaquille ਨੀ o’neal ਦੇ ਨੀ ਕੱਦ ਜਿੱਡਾ aura
ਗੱਭਰੂ ਤਾਂ ਮੌਤ ਕੋਲੋ ਡਰੇ ਵੀ ਨਾ ਭੋਰਾ
ਕਈ ਅੱਖੀਆਂ ਤੋਂ ਦੇਖ ਵੀ ਨਈ ਹੁੰਦੀ ਕੱਢੀ ਟੌਹਰਾਂ
ਤੇ ਕਈ ਯੱਕੀਆਂ ਤੋਂ ਆਖ ਵੀ ਨਈ ਹੁੰਦੀ ਨੀ ਕਨੌੜਾ
ਛੱਡੀ ਰੱਬ ਹੱਥ ਡੋਰ, ਕਰੇ rav ਭੱਜ-ਦੌੜ
ਤੁਰੇ ਪੈਦਲ ਸੀ ਬਿੱਲੋ ਹੁਣ ਥੱਲੇ ਕਾਲੀ ਘੋੜ
ਕਈ ਕੌੜਾ-ਕੌੜਾ ਵੇਂਹਦੇ ਆ ਤੇ ਮਿੱਠਾ-ਮਿੱਠਾ ਬੋਲ
ਇਹਨਾਂ ਮਿੱਠਿਆਂ ਦੇ ਗਿੱਧਿਆਂ ਪਵਾਉੰਦਾ ਰਵਾਂ ਰੋਜ
[verse 2]
i’m for real ਬੜਾ ਗਾਣਿਆਂ ਦਾ ਰੱਖਿਆ stock
ਸਿੱਧਿਆਂ ਨਾ’ ਸਿੱਧਾ ਤੇ ਚਲਾਕਾਂ ਨਾ’ ਚਲਾਕ
ਭੁਲੇਖਾ ਐਵੇੰ ਪਾਲੀਂ ਨਾ ਤੂੰ ਸੋਚ ਕੇ ਜਵਾਕ
ਬੜੀ ਮਾਵਾਂ ਦਾ ਮੈਂ ਪੁੱਤ ਬੜੇ ਪੁੱਤਾਂ ਦਾ ਮੈਂ ਬਾਪ
ਕਾਲੀ ਰਾਤਾਂ ਦੇ ਹਨੇਰਿਆਂ ‘ਚ ਆਵਾਂ ਬਣ ਨ੍ਹੇਰੀ
ਜਿੱਥੇ ਚੱਲੇ ਨਾ ਨੀ ਨਾਂ ਮੇਰਾ ਥਾਂ ਦੱਸ ਕਿਹੜੀ
ਪੱਕੇ ਕਿਰਦਾਰਾਂ ਦੇ ਆਂ ਪੁੱਤ ਸਰਦਾਰਾਂ ਦੇ, ਨੀ
ਦੇਖ ਕੱਲ੍ਹੀ-ਕਹਿਰੀ ਕਦੇ ਨਾਰ ਨਈ ਕੋਈ ਛੇੜੀ
ਮੇਰੀ ਕਲਮ ਨੂੰ ਕਹਿੰਦੇ ਛੋਟਾ ਵੀਰ ਕਾਲ ਦਾ
i’m for real ਬਿਨਾਂ ਵਜ੍ਹਾ ਨਈ ਮੈਂ beef ਭਾਲਦਾ
ਮੜੰਗਾ ਮੇਰਾ ਮਿਲੇ ਜੱਗੇ jagge dakku ਨੀ
ਉੰਝ ਦਿੱਲ ਮੇਰਾ ਅੱਲੜ੍ਹਾਂ ਦੇ ਥੀਫ ਨਾਲ ਦਾ
[verse 3]
i’m for real ਲਿਖਣਾ ਮੇਰਾ ਪੇਸ਼ਾ ਨਈ ਨਸ਼ਾ ਏ
ਨਾਰ bombay ਦੀ ਆਖੇ ਨੀ rav ਐਸਾ ਨਹੀ ਵੈਸਾ ਹੈ
ਜਮਾਂ ਦੁਨੀਆ ਤੋਂ ਅੱਡ ਥੋਡੇ ਜੈਸਾ ਨੀ ਲਹਿਜ਼ਾ ਨੀ ਮੇਰਾ
ਨਾਰ ਸੋਚੇ ਖੌਰੇ ਇਹ ਕੋ’ ਪੈਸਾ ਹੀ ਪੈਸਾ ਏ
ਤੈਨੂੰ ਪਹਿਲਾਂ ਹੀ ਕਿਹਾ ਬਿੱਲੋ ਵੈਲੀਆਂ ਜਿਹੀ ਮੇਰੀ ਦਿੱਖ
ਰੱਖਾਂ ਲੋਡਿਡ ਜੋ ਵੈਰੀਆਂ ਤੇ ਖਾਲੀ ਕਰਾਂ ਸਟਿੱਕ
ਨੀ ਮੈਂ sticky ਦੀ beat ਤੇ ਕੱਢਾਂ ਬੋਲ ਨੀ ਟਿਕਾ ਕੇ
ਅਜੇ ਵਾਹਵਾ ਈ ‘ਗਾਂਹ ਨੂੰ ਜਾਣਾ ਪਿੱਛੋਂ ਮਾਰਦੀਂ ਨਾ ਛਿੱਕ, ਕੁੜੇ
ਉਰੇ ਨੂੰ ਤੁਰੇ ਆ ਬਿਨਾਂ ਲੇਬਲਾਂ ਦੇ ਸਾਥ ਦੇ
ep ਕੱਢੀ ਬੜਿਆਂ ਦੇ ਲੈਵਲਾਂ ਨੂੰ ਮਾਤ ਦੇ
ਵੱਡੇ ਅਣਖਾਂ ਆਲਿਆਂ ਦੀ ਕਿੱਥੇ ਗਈ ਅਣਖ
ਪੈਹੇ ਪਿੱਛੇ ਪਾਣੀ ਪੀਂਦਾ ਫਿਰੇ ਘਾਟ-ਘਾਟ ਦੇ
ਮੇਰੇ ਤਾਂ ਪੱਕੇ ਦੇਖ scarface ਸ ਜਿਹੇ ਅਸੂਲ ਨੇ
ਮੇ’ਤੇ ਜਿਹੜੇ ਲੱਗੇ ਸਾਰੇ ਕੇਸ ਤਾਂ ਫਜ਼ੂਲ
ਆਇਮ i’m for real ਆ ਨੀ ਕੁੜੇ ਆ ਕੇ ਦੇਖਲਾ ਸਬੂਤ
ਮੇਰੀ ਕਲਮ ਸਿਆਹੀ ਨੂੰ ਮੱਥਾ ਟੇਕਦਾ ਬਰੂਦ
letras aleatórias
- letra de riden steamer - buckshot (mem)
- letra de spin - oversize
- letra de salamat qal - sarkhan
- letra de daddy is back - kc rebell
- letra de auto's song - ko-doomzday
- letra de casetele din târg - $uicidjego$
- letra de bbtrucos - chzter
- letra de rozkład jazdy - białas
- letra de i'm ready - redi ajie
- letra de happier - mouth culture