letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de tere khayal - ishwarjot

Loading...

ਹਰ ਸਾਹ ਦੇ ਆਉਂਦੇ ਜਿਹੜੇ ਨਾਲ ਮੇਰੇ ਨੇ
ਤੇਰੇ ਨਾਲੋਂ ਚੰਗੇ ਤਾਂ ਖ਼ਿਆਲ ਤੇਰੇ ਨੇ
ਹਰ ਸਾਹ ਦੇ ਆਉਂਦੇ ਜਿਹੜੇ ਨਾਲ ਮੇਰੇ ਨੇ

ਤੇਰੇ ਨਾਲੋਂ ਚੰਗੇ ਤਾਂ ਖ਼ਿਆਲ ਤੇਰੇ ਨੇ

ਤੇਰੇ ਮੇਰੇ ਵਿੱਚ ਲੱਗੇ ਜਨਮਾਂ ਦੀ ਦੂਰੀ ਵੇ
ਲਗਦਾ ਏ ਰਹਿਣੀ ਸਾਰੀ ਉਮਰ ਅਧੂਰੀ ਵੇ
ਚੋਰੀ ਜਿਹੇ ਪਾਈ ਸੀ ਜੋ ਬਾਤ ਵੇ ਚੰਨਾ
ਭਰਦੇ ਹੁੰਗਾਰੇ ਤਾਰੇ ਨਾਲ ਮੇਰੇ ਨੇ
ਹਰ ਸਾਹ ਦੇ ਆਉਂਦੇ ਜਿਹੜੇ ਨਾਲ ਮੇਰੇ ਨੇ
ਤੇਰੇ ਨਾਲੋਂ ਚੰਗੇ ਤਾਂ ਖ਼ਿਆਲ ਤੇਰੇ ਨੇ
ਹਰ ਸਾਹ ਦੇ ਆਉਂਦੇ ਜਿਹੜੇ ਨਾਲ ਮੇਰੇ ਨੇ
ਤੇਰੇ ਨਾਲੋਂ ਚੰਗੇ ਤਾਂ ਖ਼ਿਆਲ ਤੇਰੇ ਨੇ

ਖ਼ਿਆਲ ਤੇਰੇ ਨੇ
ਖ਼ਿਆਲ ਤੇਰੇ ਨੇ

ਟੁੱਟੇ ਹੋਏ ਸ਼ੀਸ਼ੇ ਦੱਸ ਸਾਡੇ ਕੰਮ ਕਾਹਦੇ ਵੇ
ਕੱਚ ਵਾਂਗੂ ਚੁਭੇ ਤੇਰੇ ਤਿੜਕਦੇ ਵਾਅਦੇ ਵੇ
ਹੰਝੂਆਂ ਦੀ ਦਿੱਤੀ ਤੂੰ ਸੌਗਾਤ ਵੇ ਚੰਨਾ
ਭਿੱਜੇ ਹੋਏ ਸਾਖੀ ਵੇ ਰੁਮਾਲ ਮੇਰੇ ਨੇ
ਭਿੱਜੇ ਹੋਏ ਸਾਖੀ ਵੇ ਰੁਮਾਲ ਮੇਰੇ ਨੇ
ਹਰ ਸਾਹ ਦੇ ਆਉਂਦੇ ਜਿਹੜੇ ਨਾਲ ਮੇਰੇ ਨੇ
ਤੇਰੇ ਨਾਲੋਂ ਚੰਗੇ ਤਾਂ ਖ਼ਿਆਲ ਤੇਰੇ ਨੇ
ਹਰ ਸਾਹ ਦੇ ਆਉਂਦੇ ਜਿਹੜੇ ਨਾਲ ਮੇਰੇ ਨੇ
ਤੇਰੇ ਨਾਲੋਂ ਚੰਗੇ ਤਾਂ ਖ਼ਿਆਲ ਤੇਰੇ ਨੇ

ਖ਼ਿਆਲ ਤੇਰੇ ਨੇ
ਖ਼ਿਆਲ ਤੇਰੇ ਨੇ

ਸੁੱਕ ਚੁੱਕੇ ਪੱਤੇ ਮੁੜ ਹਰੇ ਨਹੀਂਓ ਹੁੰਦੇ ਵੇ
ਜੋਕ ਬਣ ਲੱਗੇ ਦੁੱਖ ਪਰੇ ਨਹੀਂਓ ਹੁੰਦੇ ਵੇ
ਕੈਸੇ ਵਿੱਚ ਪਾ ਗਇਓਂ, ਹਾਲਾਤ ਵੇ ਚੰਨਾ
ਕੁਮਲਾਏ ਫੁੱਲਾਂ ਵਾਂਗੂ ਦੇਖ ਹਾਲ ਮੇਰੇ ਨੇ
ਕੁਮਲਾਏ ਫੁੱਲਾਂ ਵਾਂਗੂ ਦੇਖ ਹਾਲ ਮੇਰੇ ਨੇ
ਹਰ ਸਾਹ ਦੇ ਆਉਂਦੇ ਜਿਹੜੇ ਨਾਲ ਮੇਰੇ ਨੇ
ਤੇਰੇ ਨਾਲੋਂ ਚੰਗੇ ਤਾਂ ਖ਼ਿਆਲ ਤੇਰੇ ਨੇ
ਹਰ ਸਾਹ ਦੇ ਆਉਂਦੇ ਜਿਹੜੇ ਨਾਲ ਮੇਰੇ ਨੇ
ਤੇਰੇ ਨਾਲੋਂ ਚੰਗੇ ਤਾਂ ਖ਼ਿਆਲ ਤੇਰੇ ਨੇ

ਖ਼ਿਆਲ ਤੇਰੇ ਨੇ
ਖ਼ਿਆਲ ਤੇਰੇ ਨੇ

ਬੜੀ ਲੰਬੀ ਹੋਈ ਜਾਂਦੀ ਜੂਨ ਵੀ ਨੀ ਮੁੱਕਦੀ
ਤੇਰੇ ਮੁੜ ਆਉਣ ਵਾਲੀ ਆਸ ਕਿਉਂ ਨੀ ਟੁੱਟਦੀ
ਦਿਲ ਬਣ ਗਿਆ ਸ਼ਾਮਲਾਟ ਵੇ ਚੰਨਾ
ਉਮੀਦਾਂ ਵਾਲੇ ਭੌਂਣ ਖੁਸ਼ਹਾਲ ਮੇਰੇ ਨੇ
ਉਮੀਦਾਂ ਵਾਲੇ ਭੌਂਣ ਖੁਸ਼ਹਾਲ ਮੇਰੇ ਨੇ

ਹਰ ਸਾਹ ਦੇ ਆਉਂਦੇ ਜਿਹੜੇ ਨਾਲ ਮੇਰੇ ਨੇ
ਤੇਰੇ ਨਾਲੋਂ ਚੰਗੇ ਤਾਂ ਖ਼ਿਆਲ ਤੇਰੇ ਨੇ
ਹਰ ਸਾਹ ਦੇ ਆਉਂਦੇ ਜਿਹੜੇ ਨਾਲ ਮੇਰੇ ਨੇ
ਤੇਰੇ ਨਾਲੋਂ ਚੰਗੇ ਤਾਂ ਖ਼ਿਆਲ ਤੇਰੇ ਨੇ

ਖ਼ਿਆਲ ਤੇਰੇ ਨੇ
ਖ਼ਿਆਲ ਤੇਰੇ ਨੇ

mechanics on the track

letras aleatórias

MAIS ACESSADOS

Loading...