letras.top
a b c d e f g h i j k l m n o p q r s t u v w x y z 0 1 2 3 4 5 6 7 8 9 #

letra de duja kamm - idol

Loading...

1.ਕੀ ਮਜਾਲ ਕੋਈ ਖੋਹਲੇ ਸਾਡੇ ਹਾਸਿਆ ਨੂੰ
ਸਿਰ ਉੱਤੇ ਹੱਥ ਰੱਖੀ ਰੱਬ ਰਾਖਿਆ ਤੂੰ
ਖੁਸ਼ ਰਹਿਣ ਦੀ ਵਜ਼ਾ ਨਇਓ ਲੱਭਦੇ
ਤੋੜ ਦਈਏ ਸਭ ਹੱਦਾਂ ਅਤੇ ਨਾਕਿਆਂ ਨੂੰ

ਜਾਨ ਨਾਲੋਂ ਸਭ ਪਿਆਰੀਆਂ ਕੁੜੇ
ਜ਼ਿੰਦਾਬਾਦ ਰਹਿਣ ਯਾਰੀਆਂ ਕੁੜੇ
ਕੱਲੇ ਹਮ ਹੀ ਨਈ

ਪਹਿਲਾ ਕੰਮ ਹੀ ਆ ਟੌਰ ਨਾਲ ਜਿਓਣਾ ਜ਼ਿੰਦਗੀ
ਦੂਜਾ ਕੰਮ ਹੀ ਨਈ

2.ਪੂਰਦੇ ਆ ਸੌਕ ਅਸੀ ਲੇਨੇ ਆ ਸੁਆਦ ਨੀ
ਚਾਹ ਨਾਲ ਨਾਗਣੀ ਚਰਾਉਦੀ ਆ ਜਹਾਜ
ਲੋਕਾ ਦੀਆ ਸਮਝਾਂ ਤੋ ਪਰੇ ਕਮਕਾਜ਼ ਨੀ
ਜੁੱਤੀ ਚੱਟ ਬੰਦੇ ਨਾਲ ਕੋਈ ਵੀ ਲਿਹਾਜ਼ ਨੀ

ਵੇਹਲੇ ਤਾਂ ਅੱਸੀ ਵਿਹਲੇ ਹੀ ਸਹੀ
ਲੋਕਾ ਨੂੰ ਕਿਓ ਐਨੀ ਫ਼ਿਕਰ ਪਈ
ਦੇਖਿਆ ਨਾ ਦਿਖੇ ਕੋਈ ਆਪਣਾ
ਨਿਗਾਹ ਮੇਰੀ ਜਿੱਥੇ ਤਿਕਰ ਗਈ

ਪਹਲੀਂ ਗੱਲ ਕਿ ਲਕੀਰ ਦੇ ਫ਼ਕੀਰ ਨੀ
ਦੂਜੀ ਗੱਲ ਕਰਾਂ ਸਿਧੀ ਜਿਮੇ ਤੀਰ ਨੀ
ਓ ਗੱਲ਼ ਚਾਹੇ ਹੁੱਡ ਵਿੱਚੋ ਪੁੱਛਲੀ
ਚੌਥੀ ਗੱਲ਼ ਲਿਖਾ ਆਪੇ ਤਕਦੀਰ ਨੀ
ਚੰਗੇ ਮਾੜੇ ਟਾਈਮ ਰਾਹਨ ਚੱਲਦੇ
ਮਹਿਫਿਲਾਂ ਨਾ ਛੱਡਦੇ ਆ ਕੱਲ ਤੇ
ਆਉਂਦੇ ਗ਼ਮ ਹੀ ਨਈ

ਪਹਿਲਾ ਕੰਮ ਹੀ ਆ ਟੌਰ ਨਾਲ ਜਿਓਣਾ ਜ਼ਿੰਦਗੀ
ਦੂਜਾ ਕੰਮ ਹੀ ਨਈ

3.ਕਦੇ ਸਿਫ਼ਰਾਂ ਤੇ ਕਦੇ ਅਸੀ ਸਿਖਰਾਂ ਤੇ
ਕਦੇ ਕਾਟੋ ਫੁੱਲਾਂ ਉੱਤੇ ਕਦੇ ਕਿੱਕਰਾਂ ਤੇ
ਕਿਵੇਂ ਹੁੰਦੀ ਏ ਦਗ਼ਾ ਨਹੀਂ ਜਾਣਦੇ
ਵਫ਼ਾਦਾਰੀਆਂ ਚ ਰਹਿਦੇ ਅਸੀ ਜਿਕਰਾਂ ਤੇ

ਸਾਨੂੰ ਕਿਸੇ ਦੇ ਦਿਲਾਸਿਆਂ ਦੀ ਲੋੜ ਨੀ
ਉਤੋਂ ਉਤੋਂ ਧਰਵਾਸਿਆਂ ਲੋੜ
ਸਾਡੀ ਹੀਰ ਸਾਡੇ ਨਾਲ ਮੌਜਾਂ ਮਾਣਦੀ
ਹੱਥ ਵਿੱਚ ਸਾਨੂੰ ਕਾਸਿਆ ਦੀ ਲੋੜ

ਮੂਹਾਂ ਉੱਤੇ ਚਾਹੇ ਰਹਿਦੀ ਗਾਲ਼ ਅ
ਦਿਲ ਤੋ ਜੁੜੇ ਆ ਜੁੜੇ ਜਿਹਦੇ ਨਾਲ ਅ
ਕੱਲੇ ਚੰਮ ਹੀ ਨਈ

ਪਹਿਲਾ ਕੰਮ ਹੀ ਆ ਟੌਰ ਨਾਲ ਜਿਓਣਾ ਜ਼ਿੰਦਗੀ
ਦੂਜਾ ਕੰਮ ਹੀ ਨਈ

4.ਓ ਗੱਡਖਾਨੇ ਕਿੱਥੇ ਜਾਣਾ ਰਹਿੰਦੇ ਸਾਨੂੰ ਪੁੱਛਦੇ
ਨੀ ਸੁਰਗਾ ਦੇ ਝੂਟੇ ਸਾਨੂੰ ਆਉਣੋ ਕਿੱਥੇ ਰੁਕਦੇ
ਰੱਬ ਸੁੱਖ ਰੱਖੇ ਸਦਾ ਇਹੋ ਸੁਖ ਸੁਖਦੇ ਨੀ
ਦੁਨੀਆ ਦੇ ਤੋੜਨ ਤੇ ਟੁੱਟਿਆ ਨਾ ਟੁੱਟਦੇ
ਕਿੱਥੇ ਜਾਈਏ ਕੋਈ ਖ਼ਬਰ ਨਾ ਖੈਰ ਅ
ਮੋਰਨਿੰਗ ਸਾਡੀ ਸਿਖਰ ਦੁਹਰ ਅ
ਜਗ ਜਿੱਤਣ ਨੂੰ ਤਾਹੂ ਬੜੇ ਮਿੱਠੀਏ
ਇਹ ਤੋ ਬਿਨਾ ਹੋਰ ਕੋਈ ਨਾ ਡਿਜ਼ਾਇਰ ਆ

ਐਸ ਕੈਸ਼ ਉਤੋ ਪੂਰੀ ਅੱਤ ਨੀ
ਕੀਲ ਸਕੇ ਨਖਰਾ ਨਾ ਅੱਖ ਨੀ
ਇਕ ਵਾਰੀ ਜਿਥੋ ਲੰਘ ਜਾਂਦੇ ਗੋਰੀਏ
ਪੈਦਾ ਕਰਦੇ ਦਿਲਾ ਚ ਸੱਕ ਨੀ

ਔਰਾ ਚੋਬਰ ਦਾ ਐਂਡ ਅੱਥਰਾ
ਧੱਕੇ ਨਾਲ ਪੱਟ ਲੈ ਜੇ ਕੋਈ ਨਖਰਾ
ਐਨਾ ਦਮ ਹੀ ਨਈ

ਪਹਿਲਾ ਕੰਮ ਹੀ ਆ ਟੌਰ ਨਾਲ ਜਿਓਣਾ ਜ਼ਿੰਦਗੀ
ਦੂਜਾ ਕੰਮ ਹੀ ਨਈ

letras aleatórias

MAIS ACESSADOS

Loading...